Skip Navigation LinksHome > Search KVK Past Events > Past Event Details

Bathinda



Event Name :
Ex-Trainee Samelan
Event Venue :
KVK Bathinda
KVK address :
Krishi Vigyan Kendra,Dabwali Road, Near Kheti Bhawan,Distt. Bathinda
Contact person details :
Dr. J.S. Brar
Associate Director (Trg)
kvkbtd@pau.edu
9417732932
Event Date :
6/19/2017 To 6/19/2017
Objective: ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ
Pre Event Description :
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਮਿਤੀ 19 ਜੂਨ 2017 ਨੂੰ ਕਿੱਤਾ ਮੁਖੀ ਸਿਖਲਾਈ ਸਬੰਧੀ ਸਰਟੀਫੀਕੇਟ ਵੰਡ ਸਮਾਰੋਹ ਵਿੱਚ ਲੱਗਭਗ 60 ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਕਿੱਤਿਆਂ ਡੇਅਰੀ ਫਾਰਮਿੰਗ, ਸੂਰ ਪਾਲਣ, ਮੱਖੀ ਪਾਲਣ ਅਤੇ ਫ਼ਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਬਣਾ ਕੇ ਉਨਾਂ ਦਾ ਕੀਮਤ ਵਾਧਾ ਕਰਨ ਸੰਬੰਧੀ-ਸਫਲਤਾ ਪੂਰਵਕ ਸਿਖਲਾਈ ਕੋਰਸ ਪੂਰਾ ਕਰਨ ਵਾਲੇ ਸਿਖਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਮਾਨਯੋਗ ਏ. ਡੀ. ਸੀ. (ਵਿਕਾਸ), ਬਠਿੰਡਾ ਡਾ ਸ਼ੀਨਾ ਅਗਰਵਾਲ (ਆਈ. ਏ. ਐਸ.) ਉਚੇਰੇ ਤੌਰ ਤੇ ਪਹੁੰਚੇ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿੱਤਾ ਅਪਨਾਉਣ ਵਾਲੇ ਸਿਖਿਆਰਥੀਆਂ ਨੂੰ ਯਕੀਨ ਦਵਾਇਆ ਕਿ ਉੰਨਾਂ ਨੂੰ ਕੰਮ ਸੁਰੂ ਕਰਨ ਲਈ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲੈਣ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੇ ਵੀ ਕੇ ਬਠਿੰਡਾ ਦੇ ਸਹਿਯੋਗੀ ਨਿਰਦੇਸ਼ਕ ਡਾ ਜਤਿੰਦਰ ਸਿੰਘ ਬਰਾੜ ਨੇ ਮੈਡਮ ਅਗਰਵਾਲ ਅਤੇ ਕੇ ਵੀ ਕੇ ਵਿਖੇ ਪੁੱਜੇ ਸਿਖਿਆਰਥੀ ਵੀਰਾਂ ਤੇ ਭੈਣਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਕਿੱਤਾ ਮੁਖੀ ਸਿਖਲਾਈ ਤੋਂ ਬਾਦ ਕਿੱਤਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਿ ਕਿਸਾਨ ਵੀਰ ਖੇਤੀ ਦੇ ਨਾਲ ਨਾਲ ਸਹਾਇਕ ਕਿੱਤੇ ਵੀ ਕਰਨ, ਜੋ ਕਿ ਸਮੇਂ ਦੀ ਲੋੜ ਹੈ। ਇਸ ਮੌਕੇ ਕੇ. ਵੀ. ਕੇ., ਬਠਿੰਡਾ ਦੇ ਸਟਾਫ਼ ਜਿੰਨਾਂ ਵੱਲੋਂ ਇਹ ਸਿੱਖਲਾਈ ਦਿੱਤੀ ਗਈ ਵੀ ਮੌਜੂਦ ਸਨ।
Target Group: General Users
Image: ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ
Top